Birha Tu Sultan - Translation of Farid and Shiv Kumar Batalvi's poems

Birha Tu Sultan is a couplet written by Baba Sheikh Farid and Shiv Kumar Batalvi took that couplet and wrote his own thoughts about the subject of separation in a poem of the same name.  See below for transliteration and translation.


ਬਿਰਹਾ ਤੂੰ ਸੁਲਤਾਨ ਸ਼ਿਵ ਕੁਮਾਰ ਬਟਾਲਵੀ
ਬਿਰਹਾ ਤੂੰ ਸੁਲਤਾਨ

ਬਿਰਹਾ ਬਿਰਹਾ ਆਖੀਏ
ਬਿਰਹਾ ਤੂੰ ਸੁਲਤਾਨ ।
ਜਿਸ ਤਨ ਬਿਰਹਾ ਨਾ ਉਪਜੇ
ਸੋ ਤਨ ਜਾਣ ਮਸਾਨ ।

ਅਸੀਂ ਸਭ ਬਿਰਹਾ ਘਰ ਜੰਮਦੇ
ਅਸੀਂ ਬਿਰਹਾ ਦੀ ਸੰਤਾਨ ।
ਬਿਰਹਾ ਖਾਈਏ ਬਿਰਹਾ ਪਾਈਏ
ਬਿਰਹਾ ਆਏ ਹੰਢਾਣ ।

ਅਸੀਂ ਸਭ ਬਿਰਹਾ ਦੇ ਮੰਦਰੀਂ
ਧੁਖਦੇ ਧੂਫ਼ ਮਸਾਣ ।
ਬਿਨ ਬਿਰਹਾ ਉਮਰ ਸੁਗੰਧੀਆਂ
ਸੱਭੇ ਬਿਨਸਾ ਜਾਣ ।

ਬਿਰਹਾ ਸੇਤੀ ਉਪਜਿਆ
ਇਹ ਧਰਤੀ ਤੇ ਅਸਮਾਨ ।
ਬਿਰਹਾ ਸੇਤੀ ਸੂਰਜ ਜੰਮਣ
ਦਿਹੁੰ ਪਏ ਗੇੜੇ ਖਾਣ ।

ਮਾਏਂ ਵਡਭਾਗੀ ਤੇਰਾ ਬਿਰਹਾ
ਲੜ ਲੱਗ ਮੇਰੇ ਆਣ ।
ਬਿਨ ਬਿਰਹਾ ਥੀਂਦੀ ਠੀਕਰੀ
ਕਿਸੇ ਉਜੜੇ ਕਬਰਿਸਤਾਨ ।

ਅੱਜ ਸੱਭੇ ਧਰਤੀਆਂ ਮੇਰੀਆਂ
ਤੇ ਸੱਭੇ ਹੀ ਅਸਮਾਨ ।
ਅੱਜ ਸੱਭੇ ਰੰਗ ਹੀ ਮੈਂਡੜੇ
ਮੇਰੇ ਵੇਹੜੇ ਝੂਮਰ ਪਾਣ ।

ਤੂੰ ਹਾਏ ਰਾਣੀ ਮਾਂ ਮੇਰੀਏ
ਕਿਉਂ ਲੋਚੇਂ ਵਸਲ ਹੰਢਾਣ ।
ਜੇ ਦਿਸ਼ਾ ਦਿਸ਼ਾਵਾਂ ਆਪਸੀਂ
ਮਿਲਣ ਕਦੇ ਨਾ ਜਾਣ ।

ਅਸਾਂ ਜੂਨ ਹੰਢਾਣੀ ਮਹਿਕ ਦੀ
ਸਾਨੂੰ ਬਿਰਹਾ ਦਾ ਵਰਦਾਨ ।
ਸਾਡੇ ਇਸ ਬਿਰਹਾ ਦੇ ਨਾਮ ਤੋਂ
ਕੋਟ ਜਨਮ ਕੁਰਬਾਨ ।

ਬਿਰਹਾ ਬਿਰਹਾ ਆਖੀਏ
ਬਿਰਹਾ ਤੂੰ ਸੁਲਤਾਨ ।
ਜਿਸ ਤਨ ਬਿਰਹਾ ਨਾ ਉਪਜੇ
ਸੋ ਤਨ ਜਾਣ ਮਸਾਨ ।


Birha Tu Sultan
Transliteration and Translation


Birha birha aakhiye
Birha tu sultaan
Jis tan birha na upaje
So tan jaan masaan

Let us sing of separation,
Separation is king.
A body that does not know separation,
Is but a corpse.

AseeN sabh birha ghar jamade
AseeN birha di santaan
Birha khaaeeye birha paaeeye
Birha aaye haNDaan.

We are born in the house of separation,
We are children of separation.
We receive it, we endure it
We are on this earth to deal with it.

AseeN sab birhaaN de maNdareeN
Dhukde doof masaan
Bin birha umar sugaNdheeyaaN
Sabhe binsa jaan.

In the temple of separation each one of us
Burns like incense.
Without separation, every odor of life
Would perish.

Birha seti upajiya
Eh dharti te asmaan
Birha seti sooraj jaman
DihooN paye geRe khaan.

From separation emerged
This earth, this sky.
From separation originates the sun
And the days revolve.

MaeN vaDbhaagi tera birha
LaR lahg mere aan
Bin birha theeN di THeekari
Kise ujaRe kabristaan.

I was supremely fortunate that this separation from you
Attached itself to me.
Without it I would have been just a piece of clay,
In an empty graveyard.

Ahj sabe dhartiyaaN meriyaaN
Te sabhe hi asmaan
Ahj sabhe raNg hi maenDRe
Mere vehDe jhumar paan.

Today, all the world is mine,
And all the skies.
Today, every color sways
In my courtyard.

Tu hae rane man mereeye
KyuN loche vasal haNDaan
Je disha dishaavaaN aapaseeN
Milan kade na jaan.

Why, my troubled soul,
Do you long for union?
Do different directions
Ever try to meet?

AsaaN joon haNDaani mahik di
Sahnu birha da vardaan
SaaDe is birha de naam toN
Kot janam kurbaan.

I must extract the very essence of fragrance,
For I have been given the gift of separation.
For the sake of this separation
I would give up a hundred births.


Birha birha aakhiye
Birha tu sultaan
Jis tan birha na upaje
So tan jaan masaan.

Let us sing of separation,
Separation is king
A body that does not know separation,
Is but a corpse.

1 Comments